ਮੋਰਨੀ
ਤੇਰੇ ਜਿਹੀ ਕਹਿੰਦੇ ਪਿੰਡ ਵਿੱਚ ਹੋਰ ਨੀ,
ਮੁੰਡਿਆਂ ਨੇ ਨਾਂ ਰੱਖਤਾ,
ਨਾਂ ਰੱਖਤਾ ਨੀਂ ਤੇਰਾ ਮੋਰਨੀ।
ਮੋਟੀਆਂ ਨੇਂ ਅੱਖਾਂ,
ਤਿੱਖਾ ਤੇਰਾ ਨੱਕ ਨੀਂ,
ਪਤਲੇ ਜਿਹੇ ਬੁੱਲ੍ਹ ਤੇਰੇ,
ਦੰਦ ਮੋਤੀਆਂ ਜਿਹੇ ਬਰੀਕ ਨੀਂ,
ਹਾਸਾ ਹੱਸਦੀ ਤੂੰ ਦਿਲਾਂ ਦੀ ਚੋਰਨੀ,
ਮੁੰਡਿਆਂ ਨੇ ਨਾਂ ਰੱਖਤਾ,
ਨਾਂ ਰੱਖਤਾ ਨੀਂ ਤੇਰਾ ਮੋਰਨੀ।
ਸੁਰਾਹੀਦਾਰ ਗਰਦਨ ਤੇ
ਸੋਨੇ ਦੀ ਜ਼ੰਜੀਰੀ ਨੀਂ,
ਮੋਟੀ ਤੇਰੀ ਹਿੱਕ
ਖੁੱਲ੍ਹੇ ਗਲੇ ਦੇ ਸੂਟ ਵਿੱਚ ਖਿਲੀ ਨੀਂ,
ਪਤਲੇ ਲੱਕ ਨਾਲ
ਵਲ ਖਾਂਦੀ ਤੇਰੀ ਤੋਰ ਨੀਂ,
ਮੁੰਡਿਆਂ ਨੇ ਨਾਂ ਰੱਖਤਾ,
ਨਾਂ ਰੱਖਤਾ ਨੀਂ ਤੇਰਾ ਮੋਰਨੀ।
ਸੰਗਮਰਮਰੀ ਲੱਕ ਤੋਂ
ਕੁਲ੍ਹੇ ਤੇਰੇ ਭਾਰੇ ਨੀਂ,
ਕੁਲ੍ਹਿਆਂ ਤੇ ਟਿੱਕੇ
ਤੇਰੇ ਮੋਟੇ ਚਿੱਤੜ ਪਹਾੜੀ ਨੀਂ,
ਮਟਕਦੀ ਤੂੰ ਡਿੱਗਦੇ ਨੇ ਭੌਰ ਨੀਂ,
ਮੁੰਡਿਆਂ ਨੇ ਨਾਂ ਰੱਖਤਾ,
ਨਾਂ ਰੱਖਤਾ ਨੀਂ ਤੇਰਾ ਮੋਰਨੀ।
ਮੋਟੇ ਮੋਟੇ ਕੂਲੇ ਰੇਸ਼ਮੀ ਪੱਟ ਤੇਰੇ
ਗੁਲਾਬੀ ਨੇ ਅੱਡੀਆਂ,
ਚੌਕ ਵਿੱਚ ਖੜੀ ਵੇਖ
ਬੁੱਢਿਆਂ ਦੀਆਂ ਅੱਖਾਂ ਗਈਆਂ ਟੱਡੀਆਂ,
ਕਹਿੰਦੇ ਤੇਰੇ ਤੇ ਜਵਾਨੀ ਚੜ੍ਹੀ
ਨਾਲ ਪੂਰੇ ਜ਼ੋਰ ਨੀਂ,
ਮੁੰਡਿਆਂ ਨੇ ਨਾਂ ਰੱਖਤਾ,
ਨਾਂ ਰੱਖਤਾ ਨੀਂ ਤੇਰਾ ਮੋਰਨੀ।